ਮੋਰਚਾ ਗੁਰੂ ਕਾ ਬਾਗ਼ | Morcha Guru Ka Bagh PDF In Punjabi

‘ਮੋਰਚਾ ਗੁਰੂ ਕਾ ਬਾਗ਼’ PDF Quick download link is given at the bottom of this article. You can see the PDF demo, size of the PDF, page numbers, and direct download Free PDF of ‘Morcha Guru Ka Bagh’ using the download button.

ਮੋਰਚਾ ਗੁਰੂ ਕਾ ਬਾਗ਼ – Morcha Guru Ka Bagh PDF Free Download

ਮੋਰਚਾ ਗੁਰੂ ਕਾ ਬਾਗ਼

ਗੁਰਦੁਆਰਾ ਸਾਹਿਬ ਨਾਲ ਸਿੱਖਾਂ ਦੀਆਂ ਭਾਵਨਾਵਾਂ ਅਤੇ ਸਰੋਕਾਰ ਜੁੜੇ ਹੋਏ ਹਨ, ਜੋ ਸਿੱਖ ਨੂੰ ਗੁਰੂ ਦੀ ਬਖ਼ਸ਼ਿਸ਼ ਸਦਕਾ ਚੜ੍ਹਦੀਕਲਾ ਵੱਲ ਲੈ ਕੇ ਜਾਂਦੇ ਹਨ। ਗੁਰਦੁਆਰਾ ਗੁਰੂ ਦਾ ਦਰ ਹੈ, ਜਿਥੇ ਕੋਈ ਵੀ ਵਿਅਕਤੀ ਕਿਸੇ ਭੇਦ ਭਾਵ ਤੋਂ ਬਿਨਾਂ ਆ ਸਕਦਾ ਹੈ।

ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ, “ਸਿੱਖਾਂ ਦਾ ਗੁਰਦੁਆਰਾ ਵਿਦਿਆਰਥੀਆਂ ਲਈ ਸਕੂਲ, ਆਤਮ ਜਗਿਯਾਸਾ ਵਾਲਿਆਂ ਲਈ ਗਯਾਨ ਉਪਦੇਸ਼ਕ ਆਚਾਰਯ, ਰੋਗੀਆਂ ਲਈ ਸ਼ਫ਼ਾਖ਼ਾਨਾ, ਭੁੱਖਿਆਂ ਲਈ ਅੰਨਪੂਰਣਾ, ਇਸਤ੍ਰੀ ਜਾਤਿ ਦੀ ਪਤ ਰੱਖਣ ਲਈ ਲੋਹਮਈ ਦੁਰਗ ਅਤੇ ਮੁਸਾਫ਼ਰਾਂ ਲਈ ਵਿਸ੍ਰਾਮ ਦਾ ਅਸਥਾਨ ਹੈ।” ਅਠਾਰ੍ਹਵੀਂ ਸਦੀ ਦੌਰਾਨ ਜ਼ਾਲਮ ਸਰਕਾਰਾਂ ਖ਼ਿਲਾਫ ਜੂਝਦੇ ਸਿੰਘਾਂ ਨੇ ਜਦੋਂ ਘੋੜਿਆਂ ਦੀਆਂ ਕਾਠੀਆਂ ‘ਤੇ ਨਿਵਾਸ ਕੀਤਾ, ਉਸ ਸਮੇਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਪ੍ਰਬੰਧ ਉਦਾਸੀ ਅਤੇ ਨਿਰਮਲੇ ਸੰਤ ਸੁਚੱਜੇ ਢੰਗ ਨਾਲ

ਨਿਭਾਉਂਦੇ ਰਹੇ। ਮਿਸਲ ਕਾਲ ਅਤੇ ਖ਼ਾਲਸਾ ਰਾਜ ਦੇ ਸਮੇਂ ਗੁਰਦੁਆਰਿਆਂ ਦੇ ਨਾਮ ਵੱਡੀਆਂ ਜਗੀਰਾਂ / ਜਾਇਦਾਦਾਂ ਲਾਈਆਂ ਗਈਆਂ। ਇਨ੍ਹਾਂ ਸਥਾਨਾਂ ‘ਤੇ ਬੈਠੇ ਬਹੁਤਾਤ ਮਹੰਤ ਭ੍ਰਿਸ਼ਟ ਅਤੇ ਦੁਰਾਚਾਰੀ ਹੋ ਗਏ। ਇਨ੍ਹਾਂ ਨੇ ਗੁਰੂ ਘਰਾਂ ਅੰਦਰ ਮਰਯਾਦਾ ਤੋਂ ਉਲਟ ਮਨਮਤੀ ਰਹੁਰੀਤਾਂ ਅਤੇ ਆਪ ਹੁਦਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਿਸ ਕਾਰਨ ਸਿੱਖ ਸੰਗਤ ਦੇ ਹਿਰਦੇ ਵਲੂੰਧਰੇ ਪਏ ਸਨ ਅਤੇ ਗਾਹੇ-

ਬਗਾਹੇ ਗੁਰਦੁਆਰਿਆਂ ਨੂੰ ਇਨ੍ਹਾਂ ਮਹੰਤਾਂ ਤੋਂ ਆਜ਼ਾਦ ਕਰਵਾਉਣ ਦੀ ਆਵਾਜ਼ ਉੱਠਦੀ ਰਹਿੰਦੀ ਸੀ। ਸ੍ਰੀ ਦਰਬਾਰ ਸਾਹਿਬ (ਸ੍ਰੀ ਅੰਮ੍ਰਿਤਸਰ) ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ (1920 ਈ. ਨੂੰ) ਪੰਥ-ਪ੍ਰਸਤ ਹੱਥਾਂ ਵਿਚ ਆਉਣ ਨਾਲ ਬਾਕੀ ਗੁਰਧਾਮਾਂ ਦੇ ਪ੍ਰਬੰਧ ਸੁਧਾਰਨ ਅਤੇ ਚਲਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਹੋਂਦ ਵਿਚ ਆਏ। ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੁਆਰਾ ਸ਼ਾਂਤਮਈ ਢੰਗ ਨਾਲ ਜਬਰ ਦਾ ਮੁਕਾਬਲਾ ਕਰਦਿਆਂ ਜੋ ਲਾਸਾਨੀ ਸ਼ਹਾਦਤਾਂ ਦਿੱਤੀਆਂ ਗਈਆਂ, ਉਸ ਤੋਂ ਪ੍ਰੇਰਨਾ ਲੈਂਦਿਆਂ ਸਿੱਖ ਸੰਗਤ ਨੇ ਸ਼੍ਰੋਮਣੀ ਗੁਰਦੁਆਰਾ ਪ੍ਰ

ਅਗਵਾਈ ਹੇਠ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਵਿਚ ਵਧ ਚੜ੍ਹ ਕੇ ਹਿੱਸਾ ਲਿਆ। 1920 ਈ. ਤੋਂ 1925 ਈ. ਤੱਕ ਸ਼ਾਂਤਮਈ ਢੰਗ ਨਾਲ ਚੱਲੀ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੌਰਾਨ ਸਿੱਖਾਂ ਦੇ ਜਜ਼ਬਿਆਂ ਨੇ ਦੇਸ਼ ਦੀ ਅਜ਼ਾਦੀ ਲਈ ਵੀ ਨਵੀਆਂ ਪੈੜਾਂ ਪਾਈਆਂ। ਇਸ ਲਹਿਰ ਦੀ ਆਰੰਭਤਾ ਪਿੱਛੇ ਸਿੱਖ ਕੌਮ ਦੇ ਸਾਂਝੇ ਫਿਕਰ ਅਤੇ ਵਿਦ੍ਰੋਹੀ ਅੰਸ਼ ਸ਼ੁਰੂ ਤੋਂ ਹੀ ਸਨ।

ਇਸੇ ਸਮੇਂ ਦੌਰਾਨ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ‘ਨਾ ਮਿਲਵਰਤਨ’ ਦਾ ਮਤਾ ਪਾਸ ਕੀਤਾ ਤਾਂ ਅੰਗਰੇਜ਼ ਸਰਕਾਰ ‘ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ’ ਨੂੰ ਰਾਜ ਵਿਰੋਧੀ ਲਹਿਰ ਮੰਨਦਿਆਂ ਇਸ ਨੂੰ ਖ਼ਤਮ ਕਰਨ ਲਈ ਬਾਜ਼ਿੱਦ ਹੋ ਗਈ। ਗੁਰਦੁਆਰਾ ਬਾਬੇ ਦੀ ਬੇਰ ਸਿਆਲਕੋਟ, ਗੁਰਦੁਆਰਾ ਸ੍ਰੀ ਤਰਨ ਤਾਰਨ ਸਾਹਿਬ, ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਆਦਿ ਦੇ ਪ੍ਰਬੰਧ ਮਹੰਤਾਂ ਤੋਂ ਆਜ਼ਾਦ ਕਰਾਉਣ ਉਪਰੰਤ ਗੁਰਦੁਆਰਾ ਗੁਰੂ ਕਾ ਬਾਗ਼ ਦੇ ਭ੍ਰਿਸ਼ਟ ਅਤੇ ਦੁਰਾਚਾਰੀ ਮਹੰਤ ਸੁੰਦਰ ਦਾਸ ਅਤੇ ਅੰਗਰੇਜ਼ ਸਰਕਾਰ ਦੀਆਂ

ਬਦਨੀਤੀਆਂ ਵਿਰੁੱਧ ਅਕਾਲੀਆਂ ਨੇ 22 ਅਗਸਤ 1922 ਈ. ਤੋਂ 17 ਨਵੰਬਰ 1922 ਈ. ਤੱਕ (ਤਿੰਨ ਮਹੀਨੇ) ਸ਼ਾਂਤਮਈ ਮੋਰਚਾ ਲਾਇਆ। ਸਿੱਖ ਤਵਾਰੀਖ਼ ਅੰਦਰ ਗੁਰਧਾਮਾਂ ਦੀ ਆਜ਼ਾਦੀ, ਗੁਰ ਮਰਯਾਦਾ ਦੀ ਬਹਾਲੀ ਲਈ ਸਮੇਂ ਦੀਆਂ ਜਾਬਰ ਸਰਕਾਰਾਂ ਅਤੇ ਜ਼ੁਲਮ ਖ਼ਿਲਾਫ਼ ਜਥੇਬੰਦਕ ਰੂਪ ਵਿਚ ਸ਼ਾਂਤਮਈ ਢੰਗ ਨਾਲ ਸਵੈ-ਇੱਛਾ ਅਨੁਸਾਰ ਵਿੱਢੇ ਸੰਘਰਸ਼ ਨੂੰ ਮੋਰਚਾ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ।

ਗੁਰਦੁਆਰਾ ਗੁਰੂ ਕਾ ਬਾਗ਼, ਇਤਿਹਾਸ ਅਤੇ ਪ੍ਰਬੰਧ

ਗੁਰਦੁਆਰਾ ਗੁਰੂ ਕਾ ਬਾਗ਼, ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਸਥਾਨ ਹੈ ਜੋ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਦੇ ਪਿੰਡ ਘੁੱਕੇਵਾਲੀ ਅਤੇ ਸੈਂਸਰਾ ਦੇ ਵਿਚਕਾਰ ਪੈਂਦਾ ਹੈ। ਸ੍ਰੀ ਅੰਮ੍ਰਿਤਸਰ ਤੋਂ ਇਸ ਦੀ ਦੂਰੀ ਤਕਰੀਬਨ 25 ਕਿ. ਮੀ. ਹੈ, ਇਹ ਅਜਨਾਲਾ ਰੋਡ ‘ਤੇ ਕੁੱਕੜਾਂਵਾਲੇ ਤੋਂ ਫਤਹਿਗੜ੍ਹ ਚੂੜੀਆਂ ਵਾਲੀ ਸੜਕ ‘ਤੇ ਪੈਂਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵਡਾਲੀ (ਗੁਰੂ ਕੀ ਵਡਾਲੀ) ਰਹਿੰਦਿਆਂ ਆਲੇ ਦੁਆਲੇ ਦੇ ਪਿੰਡਾਂ ਵਿਚ ਵਿਚਰਦਿਆਂ ਪਿੰਡ ਸੈਂਸਰ ਤੋਂ ਚੱਲ ਕੇ

भाषा हिन्दी
कुल पृष्ठ 20
PDF साइज़11.3MB
CategoryReligious
Source/Creditssgpc.net

Relatad PDFs

Nabi Na Naam Dawoodi Bohra PDF

శ్రీ మహాన్యాసం PDF In Telugu

ਮੋਰਚਾ ਗੁਰੂ ਕਾ ਬਾਗ਼ – Morcha Guru Ka Bagh PDF Free Download

Leave a Comment

Your email address will not be published. Required fields are marked *

error: Content is protected !!